Saturday, September 21, 2024

ਸ਼ਿਰੋਮਣੀ ਅਕਾਲੀ ਦਲ

ਝੂਠੇ ਝਾਂਸਿਆਂ ਚ ਨਾ ਫਸੋ, ਸਭ ਦਲਿਤ ਵਿਰੋਧੀ ਹਨ, ਸਾਹਿਬ ਕਾਂਸ਼ੀ ਰਾਮ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਸੁਫ਼ਨਾ ਸੱਚ ਕਰੋ - ਮਾਇਆਵਤੀ

ਨਵਾਂਸ਼ਹਿਰ:ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਨਵਾਂ ਸ਼ਹਿਰ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਪ ਸਾਰੇ ਦਲਿਤ ਵਿਰੋਧੀ ਹਨ । ਇਹ ਸਭ ਜਾਤੀਵਾਦੀ ਅਤੇ ਪੂੰਜੀਵਾਦੀਆਂ ਹਨ ਅਤੇ ਇੰਨਾਂ ਨੂੰ ਪੰਜਾਬ ਦੇ ਸ਼ੋਸ਼ਿਤ, ਗਰੀਬ, ਮਜਦੂਰ ਵਰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਕਾਂਗਰਸ ਜੋ ਦਲਿਤ ਮੁਖ ਮੰਤਰੀ ਚਿਹਰਾ ਅੱਗੇ ਕਰਕੇ ਆਪਣੀ ਅਸਲੀ ਇੱਛਾ ਲੁੱਕਾ ਰਹੀ ਰਿਹਾ ਹੈ ਹਕੀਕਤ ਵਿੱਚ ਕਾਂਗਰਸ ਦਾ ਮਕਸਦ ਸਿਰਫ ਸੂਬੇ ਦੇ ਸਭ ਤੋਂ ਵੱਡੇ ਵਰਗ ਨੂੰ ਪਿੱਛੇ ਲਾਕੇ ਸੱਤਾ ਹਾਸਲ ਕਰਣਾ ਹੈ । ਅੱਜ ਦੀ ਰੈਲੀ ਵਿੱਚ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ , ਹਰਿਆਣਾ ਅਤੇ ਚੰਡੀਗੜ ਦੇ ਇੰਚਾਰਜ ਰਣਧੀਰ ਸਿੰਘ ਬੇਨੀਵਾਲ , ਇੰਚਾਰਜ ਪੰਜਾਬ ਵਿਪੁਲ ਕੁਮਾਰ , ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਮੌਜੂਦ ਰਹੇ । ਪਹਿਲੀ ਵਾਰ ਬਸਪਾ ਪੰਜਾਬ ਯੂਨਿਟ ਵਲੋਂ ਸੋਨੇ ਦਾ ਹਾਥੀ ਭੇਂਟ ਕੀਤਾ ਗਿਆ ਅਤੇ ਸੁਖਬੀਰ ਬਾਦਲ ਨੂੰ ਤਰਾਜੂ ਭੇਂਟ ਕੀਤਾ ਗਿਆ ।

ਜਸਵੀਰ ਸਿੰਘ ਗੜ੍ਹੀ ਨੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਉਪਰੰਤ ਨਾਮਜ਼ਦਗੀ ਪੱਤਰ ਦਾਖਲ ਕੀਤਾ

ਫਗਵਾੜਾ: ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਬਸਪਾ ਅਕਾਲੀ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਸ਼ਨੀਵਾਰ ਨੂੰ ਧਾਰਮਿਕ ਸਥਾਨਾਂ 'ਤੇ ਗੁਰੂਆਂ ਅਤੇ ਮਹਾਪੁਰਸ਼ਾਂ ਦਾ ਆਸ਼ੀਰਵਾਦ ਲੈਂਦਿਆਂ ਫਗਵਾੜਾ ਰਿਟਰਨਿੰਗ ਅਫਸਰ ਕੁਲਪ੍ਰੀਤ ਸਿੰਘ ਜੀ ਦੇ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਮੌਕੇ ਓਹਨਾ ਨਾਲ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼੍ਰੀ ਸਰਵਣ ਸਿੰਘ ਕੁਲਾਰ ਜੀ ਹਾਜ਼ਿਰ ਸਨ। 

ਫਗਵਾੜਾ ਵਿੱਚ ਭਾਈਚਾਰਕ ਵੰਡੀਆਂ ਲਈ ਕਾਂਗਰਸ ਤੇ ਭਾਜਪਾ ਜਿੰਮੇਵਾਰ - ਜਸਵੀਰ ਸਿੰਘ ਗੜ੍ਹੀ

ਫਗਵਾੜਾ:ਬਹੁਜਨ ਸਮਾਜ ਪਾਰਟੀ ਦੀ ਫਗਵਾੜਾ ਲੀਡਰਸ਼ਿਪ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 65ਵਾਂ ਪ੍ਰੀਨਿਰਵਾਣ ਦਿਵਸ ਹਰਗੋਬਿੰਦ ਨਗਰ ਵਿਖੇ ਮਨਾਇਆ ਗਿਆ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਅਤੇ ਜਥੇਦਾਰ ਸਰਵਣ ਸਿੰਘ ਕੁਲਾਰ ਦੀ ਅਗਵਾਈ ਵਿੱਚ ਬਸਪਾ ਸ਼ਿਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਵੱਲੋਂ ਹਦੀਆਬਾਦ ਤੇ ਹਰਿਗੋਬਿੰਦ ਨਗਰ ਬਾਬਾ ਸਾਹਿਬ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਬਸਪਾ 9 ਅਕਤੂਬਰ ਨੁੰ ਜਲੰਧਰ ਵਿਖੇ ਕਰੇਗੀ "ਭੁੱਲ ਸੁਧਾਰ ਰੈਲੀ"- ਬੈਨੀਵਾਲ

ਜਲੰਧਰ :ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਅੱਜ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਦੇ ਮੱਦੇਨਜ਼ਰ ਵਿਸ਼ੇਸ਼ ਮੰਥਨ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਸ੍ਰੀ ਰਣਧੀਰ ਸਿੰਘ ਬੈਨੀਵਾਲ ਇੰਚਾਰਜ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਵਿਚਾਰ ਮੰਥਨ ਤੋ ਬਾਅਦ ਬਾਮਸੈਫ ਡੀਐਸਫੋਰ ਬਸਪਾ ਬਾਨੀ ਸਾਹਿਬ ਕਾਂਸ਼ੀਰਾਮ ਜੀ ਦੇ ਬਰਸੀ ਸਮਾਗਮ ਪਰੀਨਿਰਵਾਣ ਦਿਵਸ 9 ਅਕਤੂਬਰ ਨੂੰ ਭੁੱਲ ਸੁਧਾਰ ਰੈਲੀ ਦੇ ਤੌਰ ਤੇ ਜਲੰਧਰ ਵਿਖੇ ਮਨਾਉਣ ਦਾ ਐਲਾਨ ਕੀਤਾ।

ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਨੇ ਝੁੱਗੀ ਝੌਪੜੀ ਵਾਲੇ ਪੜ੍ਹਨ ਵਾਲੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਚਪਲਾ ਤੇ ਹੋਰ ਸਮੱਗਰੀ ਵੰਡੀ,ਇੰਜ ਸਿੱਧੂ

ਬਰਨਾਲਾ: ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋ ਗੁਰੂ ਨਾਨਕ ਨਾਮ ਲੇਵਾ ਟਰੱਸਟ ਵੱਲੋ ਚਲਾਏ ਜਾ ਰਹੇ ਝੁੱਗੀ ਝੌਪੜੀ ਵਾਲੇ ਚੱਲ ਰਹੇ ਸਕੂਲ ਦੇ ਤਕਰੀਬਨ 150 ਬੱਚਿਆਂ ਨੂੰ ਕਿਤਾਬਾਂ ਕਾਪੀਆਂ ਪੈਨਸਲਾਂ ਰਬੜ ਚਪਲਾ ਮਿਠਾਈ ਸਮੋਸੇ ਅਤੇ ਜੂਸ ਵਗੈਰਾ ਬੱਚਿਆਂ ਨੂੰ ਵੰਡਿਆ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸੰਸਥਾ ਦੇ ਪ੍ਰਧਾਨ ਭਾਨ ਸਿੰਘ ਜੱਸੀ ਪੇਧਨੀ ਦੀ ਭਰਪੂਰ ਸ਼ਲਾਘਾ ਕੀਤੀ ਕੇ ਜੌ ਕੰਮ ਸਰਕਾਰਾ ਨੂੰ ਕਰਨਾ ਚਾਹੀਦਾ ਓਹ ਕੰਮ ਇਹ ਵਿਅਕਤੀ ਕਰ ਰਿਹਾ ਹੈ।

ਬਸਪਾ ਕਿਸਾਨ ਅੰਦੋਲਨ ਦੇ ਸਮਰਥਨ ਵਿਚ 27 ਜੁਲਾਈ ਨੂੰ ਜਿਲ੍ਹਾ ਹੈੱਡਕੁਆਟਰਾਂ ਤੇ ਰੋਸ ਮਾਰਚ ਕਰੇਗੀ - ਜਸਵੀਰ ਸਿੰਘ ਗੜ੍ਹੀ

ਜਲੰਧਰ/ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ 27 ਜੁਲਾਈ ਨੂੰ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਰੇ ਜਿਲ੍ਹਾ ਹੈੱਡ ਕੁਆਰਟਰ ਤੇ ਵਿਸ਼ਾਲ ਰੋਸ਼ ਮਾਰਚ ਕਰੇਗੀ ਅਤੇ ਉਪਰੰਤ ਰਾਸ਼ਟਰਪਤੀ ਦੇ ਨਾਮ ਤੇ ਮੈਮੋਰੰਡਮ ਦੇਵੇਗੀ ਜਿਸ ਵਿਚ ਰਾਸ਼ਟਰਪਤੀ ਦੇ ਨਿੱਜੀ ਦਖ਼ਲ ਅੰਦਾਜ਼ੀ ਦੀ ਮੰਗ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾਵੇਗੀ। ਸ ਗੜ੍ਹੀ ਨੇ ਕਿਹਾ ਕਿ ਕਿਸਾਨਾਂ ਨੂੰ ਸਾਢੇ ਛੇ ਮਹੀਨੇ ਤੋਂ ਉਪਰ ਦਾ ਸਮਾਂ ਦਿੱਲੀ ਵਿਖੇ ਧਰਨੇ ਦਾ ਹੋ ਗਿਆ ਹੈ ਪਰ ਭਾਜਪਾ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ।

ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਰਣਯੋਧੇ ਵੀਰ ਫਾਊਂਡੇਸ਼ਨ 25 ਜੁਲਾਈ ਨੂੰ ਮਨਾਏਗੀ 22ਵਾ ਕਰਗਿਲ ਵਿਜੈ ਦਿਵਸ ਇੰਜ ਸਿੱਧੂ

ਬਰਨਾਲਾ: ਸਾਰਾ ਦੇਸ਼ ਕਾਰਗਿਲ ਲੜਾਈ ਦੀ 22ਵੀ ਵਰੇ ਗੰਢ ਮਨਾ ਰਿਹਾ ਹੈ ਪ੍ਰੰਤੂ ਦੂਸਰੇ ਪਾਸੇ ਦੇਸ਼ ਦੀਆ ਸਰਹੱਦਾਂ ਨੂੰ ਮਹਿਫੂਜ ਰੱਖਣ ਲਈ 527 ਫੋਜੀ ਜਵਾਨਾ ਨੇ ਇਸ ਕਾਰਗਿਲ ਯੁੱਧ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆ ਅਤੇ ਪਾਕਿਸਤਾਨੀ ਅੱਤਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਸਹਾਦਤਾਂ ਦਿੱਤੀਆਂ ਓਹਨਾ ਦੀ ਯਾਦ ਨੂੰ ਤਾਜ਼ਾ ਕਰਨ ਲਈ ਸਾਬਕਾ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਅਤੇ ਰਨਯੋਧੇ ਵੀਰ ਫਾਊਂਡੇਸ਼ਨ 25 ਜੁਲਾਈ ਦਿਨ ਐਂਤਵਾਰ ਨੂੰ ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਵਿੱਖੇ ਸਵੇਰੇ ਕਾਰਗਿਲ ਵਿਜੇ ਦਿਵਸ ਦੀ 22ਵੀ ਬਰਸੀ ਮਨਾਈ ਜਾਵੇਗੀ।

ਸੁਪਰੀਮ ਕੋਰਟ ਵੱਲੋਂ 10 ਥਰਮਲ ਪਲਾਟਾਂ ਨੂੰ ਬੰਦ ਕਰਨ ਵਾਲੀ ਪਟੀਸ਼ਨ ਰੱਦ ਹੋਣ ਨਾਲ ਕੇਜਰੀਵਾਲ ਦਾ ਅਸਲੀ ਚਿਹਰਾ ਕੀਤਾ ਬੇਨਕਾਬ ਇੰਜ ਸਿੱਧੂ

ਬਰਨਾਲਾ :ਦਿੱਲੀ ਵਿਚ ਪੌਲੂਸ਼ਨ ਦੇ ਕਾਰਨਾਂ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋ 3 ਰਾਜਾ ਵਿੱਚ ਲੱਗੇ 10 ਥਰਮਲ ਪਲਾਂਟਾਂ ਨੂੰ ਬੰਦ ਕਰਨ ਵਾਲੀ ਪਟੀਸ਼ਨ ਜਿਹੜੇ ਦਿੱਲੀ ਵਿੱਚ ਪੋਲੂਸ਼ਨ ਫੈਲਾ ਰਹੇ ਹਨ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ ਇਸ ਨਾਲ ਆਮ ਆਦਮੀ ਪਾਰਟੀ ਦਾ ਡਬਲ ਚੇਹਰਾ ਨੰਗਾ ਹੋ ਗਿਆ।

ਜਥੇਦਾਰ ਜੋਸ਼ਿਲਾ ਦਾ ਨਾ ਬੱਸ ਸਟੈਂਡ ਤੋ ਗਾਈਬ ਕਰਨਾ ਕਾਗਰਸ ਦੀ ਕੋਝੀ ਚਾਲ ਬਰਨਾਲਾ ਦੇ ਵਿਕਾਸ ਵਿੱਚ ਜਥੇਦਾਰ ਦਾ ਅਹਿਮ ਰੋਲ,ਸਾਬਕਾ ਸੈਨਿਕ ਵਿੰਗ

ਬਰਨਾਲਾ :ਬੜੇ ਦੁੱਖ ਦੀ ਗੱਲ ਹੈ ਕਿ ਬਰਨਾਲ ਸ਼ਹਿਰ ਦਾ ਸਭ ਤੋਂ ਵੱਧ ਵਿਕਾਸ ਕਰਨ ਵਾਲੇ ਸ਼ਿਰੋਮਣੀ ਅਕਾਲੀ ਦਲ ਦੇ ਇਮਾਨਦਾਰ ਅਤੇ ਨਿਧੜਕ ਆਗੂ ਸਵ, ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਨਾਂ ਬਰਨਾਲਾ ਬੱਸ ਸਟੈਂਡ ਦੇ ਸਾਰੇ ਬੋਰਡਾਂ ਤੋ ਗਾਇਬ ਕਰਨਾ ਮੌਜ਼ੂਦਾ ਰੂਲਿੰਗ ਪਾਰਟੀ ਦੀ ਕੋਈ ਕੋਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ ਜਿਹੜੀ ਕੇ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਹੈ।

ਬਿਜਲੀ ਤੇ ਰਾਜਨੀਤੀ ਕਰ ਰਹੀ ਹੈ ਕਾਂਗਰਸ ਸਰਕਾਰ ਕੁਰਸੀ ਤੇ ਬੈਠਣ ਸਾਰ ਕਿਉ ਨਹੀ ਕੀਤੇ ਬਿਜਲੀ ਸਮਝੌਤੇ ਰੱਦ ,ਇੰਜ ਸਿੱਧੂ

ਬਰਨਾਲਾ : ਕਾਗਰਸ ਪਾਰਟੀ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਅਤੇ ਬਿਜਲੀ ਸੰਕਟ ਲਈ ਸ਼ਿਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰ ਰਹੇ ਹਨ ਕਾਗਰਸੀ ਕੇ ਉਸ ਸਰਕਾਰ ਵੱਲੋ ਕੀਤੇ ਬਿਜਲੀ ਸਮਝੌਤੇ ਗ਼ਲਤ ਸਨ ਇਸ ਲਈ ਅੱਜ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਹੈ। ਮੈ ਇਹਨਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਢੇ ਚਾਰ ਸਾਲ ਕਿਉ ਸਰਕਾਰ ਚੁੱਪ ਰਹੀ ਕੁਰਸੀ ਤੇ ਬੈਠਣ ਸਾਰ ਕੈਪਟਨ ਸਾਹਿਬ ਨੂੰ ਇਹ ਬਿਜਲੀ ਸਮਝੌਤੇ ਰੱਦ ਕਰਨੇ ਚਾਹੀਦੇ ਸਨ ਅੱਜ ਵੋਟਾਂ ਨਜ਼ਦੀਕ ਹਨ ਅਤੇ ਜੱਗ ਜਾਹਰ ਹੈ ਕੇ ਕਾਗਰਸ ਵੋਟ ਰਾਜਨੀਤੀ ਕਰ ਰਹੀ ਹੈ

ਪੰਜਾਬ ਦੀ ਬਿਜਲੀ ਸੰਕਟ ਦਾ ਹੱਲ ਕਾਂਗਰਸ ਨਹੀਂ, ਬਸਪਾ ਸ਼ਿਰੋਮਣੀ ਅਕਾਲੀ ਦਲ ਗਠਜੋੜ ਸਰਕਾਰ ਹੋਵੇਗੀ - ਮਾਇਆਵਤੀ

ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਪੰਜਾਬ ਦੀ ਬਿਜਲੀ ਮੁੱਦਿਆ ਵਿੱਚ ਛਿੜੀ ਜੰਗ ਵਿੱਚ ਆਪਣਾ ਟਵੀਟ ਬੰਬ ਸੁੱਟਕੇ ਸ਼ਿਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਬਿਜਲੀ ਮੁੱਦੇ ਦਾ ਹੱਲ ਦਸਿਆ ਹੈ। ਓਹਨਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਨਾਲ ਆਮ ਲੋਕਾਂ ਦਾ ਜੀਵਨ, ਉਦਯੋਗ ਧੰਦੇ ਤੇ ਖੇਤੀ ਕਿਸਾਨੀ ਆਦਿ ਬਹੁਤ ਬੁਰੀ ਤਰ੍ਹਾ ਪ੍ਰਭਾਵਿਤ ਹੋਈ ਹੈ।

15 ਲੱਖ ਰੁਪਏ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ ਜਮਾਂ ਕਰਵਾਕੇ ਪ੍ਰਧਾਨ ਮੰਤਰੀ ਆਪਣਾ ਵਾਆਦਾ ਪੂਰਾ ਕਰਨ : ਰਾਜਿੰਦਰ ਸਿੰਘ ਬਡਹੇੜੀ

ਐਸ ਏ ਐਸ ਨਗਰ: ਉੱਘੇ ਸਿੱਖ ਕਿਸਾਨ ਨੇਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ 1984 ਓਪਰੇਸ਼ਨ ਨੀਲਾ ਤਾਰਾ ਜਦੋਂ ਕੈਪਟਨ ਵਿਰੋਧ ਵਿੱਚ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਅਤੇ ਲੋਕ ਸਭਾ ਦੀ ਮੈਬਰੀ ਤਿਆਗ ਕੇ ਆਏ ਸਨ ਉਦੋਂ ਤੋਂ ਲਗਾਤਾਰ ਸਮਰਥਕ ਹਨ ਅਤੇ ਬਡਹੇੜੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ਼ 14 ਅਕਤੂਬਰ 1984 ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ-ਸੇਵਾ ਵਿੱਚ ਹਿੱਸਾ ਲਿਆ ਸੀ ।ਰਾਜਿੰਦਰ ਸਿੰਘ ਬਡਹੇੜੀ ਜਿਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜੂਨ 1989 ਵਿੱਚ ਸ਼ਿਰੋਮਣੀ ਅਕਾਲੀ ਦਲ ਪੰਥਕ ਦਾ ਜ਼ਿਲ੍ਹਾ ਰੋਪੜ ਦਾ ਪ੍ਰਧਾਨ ਵੀ ਬਣਾਇਆ ਸੀ

ਹੁਣ ਪੰਦਰਾਂ ਲੱਖ ਰੱਪਏ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ ਜਮਾਂ ਕਰਾਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 2014 ਲੋਕ ਸਭਾ ਚੋਣਾਂ ਸਮੇਂ ਕੀਤਾ ਵਾਅਦਾ ਪੂਰਾ ਕਰਵਾਉਣ ਲਈ ਪ੍ਰਸ਼ਾਤ ਕਿਸ਼ੋਰ ਆਪਣੀ ਅਹਿਮ ਭੂਮਿਕਾ ਨਿਭਾਉਣ : ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ: ਉੱਘੇ ਸਿੱਖ ਕਿਸਾਨ ਨੇਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ 1984 ਓਪਰੇਸ਼ਨ ਨੀਲਾ ਤਾਰਾ ਜਦੋਂ ਕੈਪਟਨ ਵਿਰੋਧ ਵਿੱਚ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਅਤੇ ਲੋਕ ਸਭਾ ਦੀ ਮੈਬਰੀ ਤਿਆਗ ਕੇ ਆਏ ਸਨ ਉਦੋਂ ਤੋਂ ਲਗਾਤਾਰ ਸਮਰਥਕ ਹਨ ਅਤੇ ਬਡਹੇੜੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ਼ 14 ਅਕਤੂਬਰ 1984 ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ-ਸੇਵਾ ਵਿੱਚ ਹਿੱਸਾ ਲਿਆ ਸੀ ।ਰਾਜਿੰਦਰ ਸਿੰਘ ਬਡਹੇੜੀ ਜਿਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜੂਨ 1989 ਵਿੱਚ ਸ਼ਿਰੋਮਣੀ ਅਕਾਲੀ ਦਲ ਪੰਥਕ ਦਾ ਜ਼ਿਲ੍ਹਾ ਰੋਪੜ ਦਾ ਪ੍ਰਧਾਨ ਵੀ ਬਣਾਇਆ ਸੀ ਅਤੇ 2013 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਬਣਨ ਸਮੇਂ ਸ੍ਰੀ ਬਡਹੇੜੀ ਨੂੰ ਜੱਟ ਮਹਾਂ ਸਭਾ ਦਾ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਧਾਨ ਨਿਯੁਕਤ ਕੀਤਾ ਸੀ

49 ਵਿਜੇ ਦਿਵਸ ਮਨਾ ਕੇ ਕਿਸੇ ਭੀ ਕੇਂਦਰ ਸਰਕਾਰ ਨੇ 1971 ਦੀ ਲੜਾਈ ਦੇ 50 ਜੰਗੀ ਕੈਦੀਆਂ ਦੀ ਰਿਹਾਈ ਦੀ ਕੋਸਿਸ ਨਹੀਂ ਕੀਤੀ, ਇੰਜ ਸਿੱਧੂ

ਬਰਨਾਲਾ : ਹਰ ਸਾਲ 16 ਦਸੰਬਰ ਨੂੰ ਦੇਸ਼ ਦੀ ਸਰਕਾਰ 71 ਦੀ ਲੜਾਈ ਦੀ ਜਿੱਤ ਦੀ ਖੁਸ਼ੀ ਵਿਚ ਵਿਜੇ ਦਿਵਸ ਮਨਾਉਂਦੇ ਹਨ ਪਰ ਕਿਸੇ ਸਰਕਾਰ ਨੇ 71 ਦੀ ਲੜਾਈ ਵਿਚ ਲਾਪਤਾ ਹੋਏ 50 ਫੌਜੀ ਜਵਾਨਾਂ ਨੂੰ ਭਾਲਣ ਦੀ ਕੋਸਿਸ ਨਹੀਂ ਕੀਤੀ ਤੇ ਨਾ ਹੀ ਓਹਨਾ ਦੇ ਪਰਵਾਰਾਂ ਦੀ ਸਾਰ ਲਈ ਇਹ ਵਿਚਾਰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਰਮਗੜ੍ਹ ਵਿਖੇ ਲਾਪਤਾ ਫੌਜੀ ਲਾਲ ਸਿੰਘ ਦੇ ਗ੍ਰਹਿ ਵਿਖੇ ਓਹਨਾ ਦੀ ਧਰਮ ਪਤਨੀ ਮਾਤਾ ਭਜਨ ਕੌਰ ਤੇ ਪਰਵਾਰ ਦਾ ਪਤਾ ਲੈਣ ਉਪਰੰਤ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੈ ਕਈ ਵਾਰ ਪ੍ਰਧਾਨ ਮੰਤਰੀ ਨੂੰ ਅਤੇ ਡਿਫੈਂਸ ਮਨਿਸਟਰ ਨੂੰ ਚਿੱਠੀ ਲਿਖ ਚੁੱਕਾ ਹਾਂ

ਪਰਮਜੀਤ ਕੌਰ ਚੀਮਾ ਅਤੇ ਗੁਰਵਿੰਦਰ ਕੌਰ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੁਲਵੰਤ ਸਿੰਘ ਕੰਤਾ

ਬਰਨਾਲਾ:ਪਰਮਜੀਤ ਕੌਰ ਚੀਮਾ ਅਤੇ ਗੁਰਵਿੰਦਰ ਕੌਰ ਜਿਹੜੀਆਂ ਇਸਤਰੀ ਅਕਾਲੀ ਦਲ ਦੀਆ ਸਰਕਲ ਪੱਧਰ ਦੀਆ ਮੈਬਰ ਸਨ ਜਿਹੜੀਆਂ ਕੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਪੁਲਿਸ ਨੇ ਨਾਮਜ਼ਦ ਕੀਤੀਆ ਹਨ

ਹਲਕਾ ਬਰਨਾਲਾ ਵਿਚ ਕਿਸਾਨਾਂ ਦੇ ਹੱਕ ਵਿੱਚ ਸ਼ਿਰੋਮਣੀ ਅਕਾਲੀ ਦਲ ਵੱਲੋਂ ਧਰਨਾ 25 ਸਤੰਬਰ ਨੂੰ _ਕੀਤੂ

ਬਰਨਾਲਾ :ਅੱਜ ਸ਼ਿਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੀ ਮੀਟਿੰਗ ਜਿਲਾ ਪ੍ਰਧਾਨ ਤੇ  ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਪ੍ਰਧਾਨਗੀ ਹੇਠ ਗੁਰੂਦਵਾਰਾ ਬਾਬਾ ਗਾਂਧਾ ਸਿੰਘ ਵਿਖੇ ਕੀਤੀ ਗਈ

ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਅਸਤੀਫਾ ਦੇਕੇ ਅਕਾਲੀ ਦਲ ਦੀਆ ਸ਼ਾਨਦਾਰ ਰਵਾਇਤਾਂ ਨੂੰ ਮਜਬੂਤ ਕੀਤਾ_ ਸੈਨਿਕ ਵਿੰਗ

ਬਰਨਾਲਾ:ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਅਸਤੀਫਾ ਦੇਕੇ ਸ਼ਿਰੋਮਣੀ ਅਕਾਲੀ ਦਲ ਦੀਆ ਸ਼ਾਨਦਾਰ ਰਵਾਇਤਾਂ ਨੂੰ ਕਾਇਮ ਕੀਤਾ

ਸੁਖਬੀਰ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਪਾਰਲੀਮੈਂਟ ਵਿਚ ਅਵਾਜ ਬੁਲੰਦ ਕੀਤੀ ਅਤੇ ਆਰਡੀਨੈਂਸ ਦੇ ਖਿਲਾਫ ਵੋਟ ਪਾਕੇ ਕੀਤਾ ਜਬਰਦਸਤ ਵਿਰੋਧ. ਇੰਜ ਸਿੱਧੂ

ਬਰਨਾਲਾ :ਜਰੂਰੀ ਵਸਤੂਆਂ ਬਾਬਤ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਆਰਡੀਨੈਂਸ ਦੇ ਖਿਲਾਫ ਜੋਰਦਾਰ ਵਿਰੋਧ ਕਰਕੇ ਅਤੇ ਇਸ ਦੇ ਖਿਲਾਫ ਵੋਟ ਪਾਕੇ ਕਿਸਾਨਾਂ ਦੇ ਹੱਕ ਵਿੱਚ ਜੋਰਦਾਰ ਅਵਾਜ ਬੁਲੰਦ ਕਰਕੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਿਸਾਨੀ ਦੇ ਹਿਤਾ ਲਈ 

ਦੇਸ਼ ਵਿਚ ਹੋ ਰਹੇ ਸਿੱਖਾਂ ਤੇ ਜੁਲਮਾ ਲਈ ਕਾਂਗਰਸ ਦੇ ਨਾਲ਼ ਸ਼ਿਰੋਮਣੀ ਅਕਾਲੀ ਦਲ ਵੀ ਦੋਸ਼ੀ - ਬਸਪਾ ਸੂਬਾ ਪ੍ਰਧਾਨ

ਚੰਡੀਗੜ੍ਹ: ਬਸਪਾ ਪ੍ਰਧਾਨ ਪੰਜਾਬ ਜਸਵੀਰ ਸਿੰਘ ਗੜੀ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਸ੍ਰੋਮਣੀ ਕਮੇਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹਨਾਂ ਦੀ ਅਣਗਹਿਲੀ ਤੇ ਭਾਜਪਾ ਪ੍ਰਤੀ ਅਤਿ ਨਰਮ ਪਖ ਸਿਖਾਂ ਉਪਰ ਹਮਲੇ , ਯੂਏਪੀਏ ਵਰਗੇ ਕਾਲੇ ਕਨੂੰਨ, ਗੁਰਦਆਰਿਆਂ ਉਪਰ ਕਬਜੇ ਜਾਰੀ ਹਨ।

ਸੈਨਿਕ ਵਿੰਗ ਨੇ sdm ਅਨਮੋਲ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ _ਇੰਜ ਸਿੱਧੂ

ਬਰਨਾਲਾ : sdm ਬਰਨਾਲ਼ਾ ਕੈਪਟਨ ਅਨਮੋਲ ਸਿੰਘ ਧਾਲੀਵਾਲ ਜੌ ਕੇ ਤਕਰੀਬਨ 2 ਸਾਲ ਤੋ ਬਰਨਾਲਾ ਵਿਖੇ ਤਾਇਨਾਤ ਸਨ ਕਲ ਓਹਨਾ ਦਾ ਤਬਾਦਲਾ ਬਤੌਰ ਏਡੀਸੀ ਸੰਗਰੂਰ ਹੋ ਗਿਆ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਵੱਲੋਂ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਓਹਨਾ ਨੂੰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਾਬਕਾ ਫੌਜੀਆਂ ਵੱਲੋਂ ਇਕ ਸਨਮਾਨ ਚਿਨ ਭੇਟ ਕੀਤਾ ਗਿਆ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਵਿਸੇਸ ਤੌਰ ਤੇ ਸਾਮਲ ਹੋਏ ਇਸ ਮੌਕੇ ਇੰਜ ਸਿੱਧੂ ਨੇ ਕਿਹਾ ਸਰਦਾਰ ਧਾਲੀਵਾਲ ਵਿਚ ਲੋਕ ਸੇਵਾ ਦਾ ਜਜਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ

ਭਗਵੰਤ ਜੀ ਤੁਸੀ ਜੇਕਰ ਕਿਸੇ ਵੱਲ ਇਕ ਉਂਗਲ ਕਰਦੇ ਹੋ ਤਾਂ ਚੇਤੇ ਰੱਖੋ ਚਾਰ ਉਂਗਲਾਂ ਤੁਹਾਡੇ ਵੱਲ ਭੀ ਇਸ਼ਾਰਾ ਕਰਦਿਆਂ ਹਨ _ਇੰਜ ਸਿੱਧੂ

ਬਰਨਾਲਾ:ਪਿਛਲੇ ਕੁਝ ਦਿਨਾਂ ਤੋ ਹਲਕਾ ਸੰਗਰੂਰ ਦੇ ਮੈਬਰ ਪਾਰਲੀਮੈਟ ਭਗਵੰਤ ਮਾਨ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਉਲ ਜਲੂਲ ਪਰਚਾਰ ਕਰ ਰਹੇ ਹਨ ਇਹ ਲੋਕਾ ਦਾ ਧਿਆਨ ਆਪਣੀਆਂ ਨਲਾਇਕੀਆਂ ਤੇ ਪਰਦਾ ਪਾਉਣ ਲਈ ਬੇਲੋੜਾ ਅਤੇ ਗੇਰਜੁਮੇਵਾਰ ਪਰਚਾਰ ਹੈ ਇਹ ਵਿਚਾਰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਰਾਹੀਂ ਕਰੜੇ ਸਬਦਾ ਵਿਚ ਨਿਖੇਧੀ ਕਰਦਿਆਂ ਕਿਹਾ

google.com, pub-6021921192250288, DIRECT, f08c47fec0942fa0